ਪਾਕਿਸਤਾਨੀ ਅਧਿਆਪਕ ਜ਼ਿਆਉੱਦੀਨ ਯੂਸਫ਼ਜ਼ਈ ਵਿਸ਼ਵ ਨੂੰ ਇਕ ਸਾਦੇ ਸੱਚ ਤੋਂ ਜਾਣੂ ਕਰਾਉਂਦੇ ਹਨ ਜਿਸ ਸੱਚ ਤੋਂ ਬਹੁਤੇ ਅਣਜਾਣ ਹਨ : ਔਰਤਾਂ ਤੇ ਮਰਦਾਂ ਨੂੰ ਸਿੱਖਿਆ, ਸ਼ਾਸਨ ਤੇ ਵਿਅਕੀਗਤ ਹੋਂਦ ਦੇ ਬਰਾਬਰ ਅਵਸਰ ਹੋਣੇ ਚਾਹੀਦੇ ਹਨ। ਉਹ ਆਪਣੀ ਅਤੇ ਆਪਣੀ ਧੀ, ਮਲਾਲਾ ਦੀ ਕਹਾਣੀ ਸੁਣਾਉਂਦੇ ਸਨ ਜੋ 2012 ਵਿਚ ਤਾਲਿਬਾਨ ਦੀਆਂ ਗੋਲੀਆਂ ਦਾ ਸ਼ਿਕਾਰ ਹੋਈ ਸੀ ਤੇ ਸਿਰਫ ਸਕੂਲ ਜਾਣ ਦੀ ਵਜ੍ਹਾ ਕਰਕੇ। "ਮੇਰੀ ਬੇਟੀ ਏਨੀ ਮਜਬੂਤ ਕਿਸ ਤਰ੍ਹਾਂ ਹੋਈ?" ਯੂਸਫ਼ਜ਼ਈ ਜਵਾਬ ਦਿੰਦੇ ਹਨ, "ਕਿਉਂਕਿ ਮੈਂ ਉਸਦੇ ਪਰ ਨਹੀਂ ਕੁਤਰੇ।"

