ਸਿਆਸਤਦਾਨ ਓਮਰ ਅਹਿਮਦ ਦਾ ਕਹਿਣਾ ਹੈ ਕਿ ਸਿਆਸਤਦਾਨ ਅਜੀਬ ਜਾਨਵਰ ਹਨ। ਤੁਹਾਡੇ ਖ਼ਾਸ ਮੁੱਦਿਆਂ ਬਾਰੇ ਇਨ੍ਹਾਂ ਨਾਲ ਸਿੱਝਣ ਲਈ ਤੁਹਾਨੂੰ ਹੱਥਲਿਖਤ ਮਾਸਿਕ ਚਿੱਠੀ ਲਿਖਣ ਦੀ ਲੋੜ ਪਵੇਗੀ। ਅਹਿਮਦ ਦੱਸਦੇ ਹਨ ਕਿ ਕਿਵੇਂ ਪੁਰਾਣੇ ਰਿਵਾਜ਼ ਦੀ ਖ਼ਤੋ-ਕਿਤਾਬਤ ਈਮੇਲ, ਫੋਨ ਜਾਂ ਫੇਰ ਚੈਕ ਲਿਖਣ ਨਾਲੋਂ ਵੀ ਜ਼ਿਆਦਾ ਅਸਰਦਾਇਕ ਹੈ--ਅਤੇ ਉਹ ਤੁਹਾਡੇ ਨਾਲ ਅਸਰਦਾਇਕ ਚਿੱਠੀ ਲਿਖਣ ਦੇ ਚਾਰ ਨੁਕਤੇ ਸਾਂਝੇ ਕਰ ਰਹੇ ਹਨ।
