ਲੇਖਕ ਅਤੇ ਕਲਾਕਾਰ ਜੌਨੀ ਸੁਨ ਕਹਿੰਦਾ ਹੈ ਕਿ 'ਆਪਣੇ ਇਕਾਂਤ, ਆਪਣੀ ਉਦਾਸੀ ਤੇ ਡਰ ਪ੍ਰਤੀ ਖੁਲ੍ਹੇ ਤੇ ਕਮਜ਼ੋਰ ਹੋਣਾ ,ਤੁਹਾਨੂੰ ਸਹਿਜਤਾ ਲੱਭਣ ਅਤੇ ਘੱਟ ਇਕੱਲ ਮਹਿਸੂਸ ਕਰਨ ਵਿੱਚ ਮੱਦਦ ਕਰ ਸਕਦਾ ਹੈ'।
ਆਪਣੀ ਵਿਸ਼ੇਸ਼ ਵਿਆਖਿਆਵਾਂ ਸਹਿਤ ਇੱਕ ਇਮਾਨਦਾਰ ਗੁਫ਼ਤਗੂ ਦੌਰਾਨ, ਸੁਨ ਸਾਂਝਾ ਕਰਦਾ ਹੈ ਕਿ ਕਿਵੇਂ ਇਕ 'ਪਰਦੇਸੀ ' ਮਹਿਸੂਸ ਕਰਨ ਦੀ ਕਹਾਣੀਆਂ ਦੱਸਣ ਨੇ ਉਸ ਨੂੰ ਇੱਕ ਅਚਾਨਕ ਮਿਲੇ ਸਮੁਦਾਇ ਨੂੰ ਘੋਖਣ ਅਤੇ ਹਨੇਰੇ ਵਿੱਚ ਰੋਸ਼ਨੀ ਦਾ ਇਕ ਛੋਟਾ ਜਿਹਾ ਟੁਕੜਾ ਲੱਭਣ ਚ ਮੱਦਦ ਕੀਤੀ।
